Saturday, September 5, 2020

ਗ਼ਜ਼ਲ

ਰੰਗ ਥੋੜ੍ਹਾ  ਸਾਂਵਲਾ  ਮੇਰੇ  ਯਾਰ ਦਾ
ਮੈਂ ਪਿਆਸਾ ਆਂ ਜੀਹਦੇ ਦੀਦਾਰ ਦਾ|
 
ਚੜ੍ਹ   ਗਿਆ    ਚੰਨ  ਤੇਰੀ   ਯਾਦ  ਦਾ
ਡੁੱਬ ਗਿਆ ਸੂਰਜ ਪਹਿਲੇ ਪਿਆਰ ਦਾ|
 
ਹੰਝੂ ਜੀਕਣ ਸਉਣ ਦੀ ਹੋਵੇ ਝੜੀ
ਸੇਕ ਦਿਲ ਦਾ ਮਹੀਨਾ ਹਾੜ੍ਹ  ਦਾ|
 
ਤੇਰੇ  ਆਵਣ  ਦੀ  ਜਦੋਂ  ਹੋਈ ਖ਼ਬਰ
ਰੋਗ ਬਾਹਰ ਗਿਆ ਲਾਚਾਰ ਦਾ|
 
ਰੱਖ   ਲਏ  ਰੋਜ਼ੇ  ਮੈਂ  ਤੇਰੇ  ਇਸ਼ਕ  ਦੇ
ਪਾ ਲਿਆ ਰੁਤਬਾ ਮੈਂ ਤੇਰੇ ਪਿਆਰ ਦਾ|
 
ਬਿਰਹੜਾ ਵੱਡਾ ਤੇਰਾ ਹੋ ਗਿਆ
ਰੰਗ ਪੀਲਾ ਪੈ ਗਿਆ ਬੀਮਾਰ ਦਾ|
 
(ਸੰਨ 1995)

No comments:

Post a Comment