Sunday, August 30, 2020

ਕੀ ਦੱਸੀਏ

ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ , ਅਸੀਂ ਪੀੜ ਪੁਰਾਣੀ ਕੀ ਦੱਸੀਏ |
ਕੁਝ ਦਰਦਾਂ ਦੀ ਕੁਝ ਦਾਗ਼ਾਂ  ਦੀ , ਹੁਣ  ਹੋਰ ਕਹਾਣੀ ਕੀ ਦੱਸੀਏ |
 
ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ , ਇਹ  ਮਤਲਬ ਕੋਰੇ ਸਾਹਾਂ ਦਾ 
ਕੋਈ ਮਕਸਦ ਹਾਲੇ ਬਣਿਆ ਨਾ , ਕੋਈ ਗੱਲ ਸਿਆਣੀ ਕੀ ਦੱਸੀਏ |
 
ਇਸ ਥਲ  ਵਿਚ ਦਿਸਦਾ ਕੋਈ ਨਾ , ਕਦੇ ਊਠਾਂ ਵਾਲੇ ਲੰਘ ਜਾਂਦੇ 
ਤੇ  ਸੰਦਲੀ  ਪੈੜਾਂ  ਪਾ  ਜਾਂਦੇ , ਇਹ  ਵਗਦੇ  ਪਾਣੀ  ਕੀ  ਦੱਸੀਏ |
 
ਜਦ ਮਹਿਲ ਮਨਾਂ ਦੇ ਵੱਸਦੇ ਸੀ, ਤਾਂ ਦਿਲ ਦੇ ਸਾਥੀ ਮਹਿਰਮ ਸੀ 
ਫਿਰ ਇਕ ਇਕ ਕਰਕੇ ਰੂਹਾਂ ਦੇ, ਸਭ ਵਿਛੜੇ  ਹਾਣੀ ਕੀ  ਦੱਸੀਏ |
 
ਅਸੀਂ ਦਿਲ ਦੀ  ਉੱਜੜੀ ਦੁਨੀਆਂ ਤੋਂ , ਹੁਣ ਆਸ ਵਸਲ ਦੀ ਕੀ ਰੱਖੀਏ 
ਅਸੀਂ ਦਾਗ਼  ਨੂੰ  ਇੱਜ਼ਤਾਂ  ਕੀ  ਲਿਖੀਏ , ਹੰਝੂਆਂ  ਨੂੰ ਪਾਣੀ ਕੀ  ਦੱਸੀਏ |
 
(ਸੰਨ 1992)

No comments:

Post a Comment