Sunday, August 30, 2020

ਗ਼ਜ਼ਲ

ਤੈਥੋਂ  ਸੱਜਣ  ਇਕ  ਭੁੱਲ ਹੋਈ  ਅਤੇ  ਮੈਂ  ਵੀ  ਕਹਿਰ  ਗੁਜ਼ਾਰਿਆ |
ਤੇਰੀ ਕੰਧ ਲੱਗੀ ਤਸਵੀਰ ਨੂੰ, ਲੱਖ ਚਾਹੁਣ 'ਤੇ ਵੀ ਨਾ ਉਤਾਰਿਆ |
 
ਪਾ ਕੇ ਹੰਝੂਆਂ  ਦੇ ਅੱਜ  ਹਾਰ ਅਸਾਂ,  ਤਸਵੀਰ  ਨੂੰ ਵੀ ਲਾਹ ਲਿਆ 
ਇਸ  ਦਿਲ ਦੀ ਅੱਗ ਨਾ ਬੁਝ  ਸਕੀ, ਲੱਖ  ਦੁੱਧ ਦਾ  ਛੱਟਾ ਮਾਰਿਆ |
 
ਮੇਰੇ  ਦੋਸਤਾਂ  ਮੇਰੇ ਸਾਹਮਣੇ , ਅੱਜ ਜ਼ਿਕਰ ਤੇਰਾ ਛੇੜਿਆ 
ਦਿਨ ਲੰਘਿਆ  ਮੁੱਕੀ ਰਾਤ ਵੀ , ਰੋ-ਰੋ ਕੇ ਮੈਂ ਨਾ ਹਾਰਿਆ |
 
ਅਸੀਂ ਦਿਲ ਦੀ ਸੁੱਕੀ ਖਾਲ 'ਚੋਂ , ਕੀ ਪਾਣੀ  ਦਿੰਦੇ  ਇਸ਼ਕ ਨੂੰ 
ਤੇਰਾ ਪਿਆਰ ਸਾਥੋਂ ਨਾ ਗਿਆ , ਕਦੇ ਸ਼ੀਸ਼ੇ ਵਿਚ ਉਤਾਰਿਆ |
 
ਜਿਸ ਫੁੱਲ ਤੋਂ  ਮੇਰੇ ਗੀਤ ਤੇ ਨਜ਼ਮਾਂ ਨੇ ਸਿੱਖਿਆ ਮਹਿਕਣਾ 
ਉਹ ਫੁੱਲ  ਗਿਆ ਕਿਸੇ ਹੋਰ ਦੇ, ਜੂੜੇ ਦੇ ਵਿਚ  ਸ਼ਿੰਗਾਰਿਆ |
 
(ਸੰਨ 1993)

No comments:

Post a Comment