skip to main |
skip to sidebar
ਗ਼ਜ਼ਲ
ਐ ਪਿਆਰ ਤੈਨੂੰ ਸਿਜਦਾ, ਕਰਦਾ ਹਾਂ ਸਿਰ ਝੁਕਾ ਕੇ
ਮੰਗਦਾ ਆਂ ਖ਼ੈਰ ਤੇਰੀ, ਦਰ ਆਸ਼ਕਾਂ ਦੇ ਜਾ ਕੇ |
ਇਹ ਸੋਚ ਮੇਰੇ ਦਿਲ ਨੂੰ, ਖਾਂਦੀ ਏ ਘੁਣ ਦੇ ਵਾਂਗਰ
ਕਿਉਂ ਦੂਰ ਹੋ ਗਏ ਨੇ, ਉਹ ਕੋਲ ਮੇਰੇ ਆ ਕੇ |
ਹੈ ਪੀ ਗਿਆ ਜਦੋਂ ਦਾ, ਉਹ ਸੀਰਮੇ ਦਿਲਾਂ 'ਚੋਂ
ਉਹ ਰੋਜ਼ ਤੇ ਇਹ ਹੁਣ ਦਾ, ਸੌਂਦਾ ਹਾਂ ਰਾਤ ਪਾ ਕੇ |
ਕੋਸ਼ਿਸ਼ ਕਰੀਂ ਕਿ ਤੈਨੂੰ , ਕਦੀ ਯਾਦ ਮੈਂ ਨਾ ਆਵਾਂ
ਰੱਖੀਂ ਨਾ ਕੰਧ ਉੱਤੇ, ਤਸਵੀਰ ਮੇਰੀ ਲਾ ਕੇ |
ਹੁਣ ਛੱਡ ਗਏ ਨੇ ਮੇਰੇ, ਉਹ ਸੁਫ਼ਨਿਆਂ 'ਚ ਆਉਣਾ
ਜੋ ਹੋ ਗਏ ਪਰਾਏ, ਮੈਨੂੰ ਆਪਣਾ ਬਣਾ ਕੇ |
ਮੋਤੀ ਵੀ ਕੋਈ ਏਦਾਂ, ਨਾ ਦਾਨ ਹੋਣ ਮੈਨੂੰ
ਜਿੱਦਾਂ ਕਿ ਹੋਏ ਹੰਝੂ, ਕੋਈ ਗੀਤ ਮੈਨੂੰ ਗਾ ਕੇ |
(ਸੰਨ 1993)
No comments:
Post a Comment