Saturday, August 29, 2020

ਵਰਜਿਤ

ਚੇਤਰ ਦਾ ਮਹੀਨਾ
ਵੇਲਾ ਸ਼ਾਮਾਂ ਦਾ 
ਦਿਸਹੱਦੇ ਦੀ ਕੁੱਖ ਵਿਚ
ਡੁੱਬ ਗਿਆ ਹੈ ਸੋਚ ਦਾ ਸੂਰਜ 
ਉਡੀਕ ਦਾ ਵਗਦਾ ਪਾਣੀ ਹੋ ਗਿਆ ਹੈ ਬਰਫ਼ 
ਲਿਖਣ ਲਈ ਮੈਂ ਅੱਜ ਦਿਲ ਵਿਚੋਂ
ਕੱਢ ਕੇ ਲਹੂ ਰੱਖਿਆ ਹੈ |

ਹੰਝੂ ਮਿਲਾ ਕੇ ਇਹਦੇ ਵਿਚ
ਕਲਮ ਡੁਬੋਈ ਹੈ 
ਲਿਖਦੇ ਲਿਖਦੇ ਨੂੰ ਅੱਧੀ ਰਾਤ ਹੋਈ ਹੈ 
ਵੱਸਿਆ ਹੈ ਬਾਹਰ ਕਹਿਰਾਂ ਦਾ ਮੀਂਹ
ਅੱਜ ਰੱਬ ਦੀ ਅੱਖ ਵੀ ਰੋਈ ਹੈ 
ਕਦੇ  ਤੂੰ ਸੀ ਵਰਜਿਤ ਮੇਰੇ ਲਈ
ਅੱਜ ਜ਼ਿੰਦਗੀ ਵੀ ਹੋਈ ਹੈ |
 
(ਸੰਨ 1991)

No comments:

Post a Comment