Saturday, August 29, 2020

ਤਲਾਸ਼

ਸ਼ੀਸ਼ਿਆਂ ਤੋਂ ਲੈ ਕੇ ਪੱਥਰਾਂ ਤਕ
ਰਾਹਾਂ 'ਤੇ ਜਿਹੜੇ ਮਿਲੇ ਸੀ ਅਸੀਂ,
ਓਨ੍ਹਾਂ ਰਾਹਾਂ 'ਤੇ ਆ ਕੇ ਕਦੇ ਹੁਣ
ਰਸਤੇ ਨਾ ਸਾਡੇ ਮਿਲਣਗੇ !

ਮੈਨੂੰ ਕਿਵੇਂ ਮੁਆਫ਼ ਕਰਨਗੇ,
ਜੋ ਲਿਖੇ ਇਨ੍ਹਾਂ ਰਾਹਾਂ ਉੱਤੇ
ਸਾਡੀਆਂ ਰੂਹਾਂ ਨੇ ਗੀਤ
ਗੀਤ ਕਿ ਜਿਨ੍ਹਾਂ ਨੂੰ ਕਦੇ ਨਾ ਲੋਕੀਂ ਪੜ੍ਹਨਗੇ |
ਪਰ ਰਸਤੇ ਮੇਰਾ ਜ਼ਿਕਰ ਕਰਨਗੇ

ਸ਼ਾਇਦ ਇਹ ਝੂਠ ਹੈ 
ਕਿ ਤੇਰੇ ਪਿਆਰ ਦੇ ਫੁੱਲ ਬਸ
ਮੇਰੇ ਮਨ ਮੰਦਰ 'ਤੇ ਚੜ੍ਹਣਗੇ
ਪਰ ਫੁੱਲ ਤੇਰੇ ਪਰਛਾਵੇਂ ਵਿਚ
ਮੇਰਾ ਰੰਗ ਭਰਨਗੇ
ਜੇ ਏਦਾਂ ਨਾ ਹੋਇਆ ਤਾਂ
ਜਿੱਥੇ ਜਲੇਗੀ ਅਰਥੀ ਮੇਰੀ
ਓਥੇ ਫਿਰ ਨਾ ਮੁਰਦੇ ਸੜਣਗੇ
ਕਦੇ ਨਾ ਮੁੱਕੇਗੀ ਮੇਰੀ ਤਲਾਸ਼
ਤੇ ਜ਼ਖ਼ਮ ਨਾ ਮੇਰੇ ਭਰਨਗੇ |

ਲੋਕੀਂ ਆ ਕੇ ਮੇਰੇ ਸਿਵੇ 'ਤੇ ਰੋਜ਼
ਮੈਨੂੰ ਜ਼ਿੰਦਾ ਵੇਖਿਆ ਕਰਨਗੇ |
ਮੈਨੂੰ ਜ਼ਿੰਦਾ ਵੇਖਿਆ ਕਰਨਗੇ |

(ਸੰਨ 1991)

No comments:

Post a Comment