Friday, September 18, 2020
Monday, September 7, 2020
ਕਵਿਤਾ
ਜਦੋਂ ਉਹ
ਅਜੇ ਮਿਲਿਆ ਨਹੀਂ ਸੀ
ਜਦੋਂ ਮੈਂ ਉਹਨੂੰ
ਏਨਾ ਲਾਗਿਉਂ
ਹਾਲੇ ਵੇਖਿਆ ਨਹੀਂ ਸੀ
ਮੈਨੂੰ
ਬੇਹੱਦ ਤੜਪ ਸੀ
ਰੋਸ ਵੀ ਸੀ
ਬੇਅੰਤ
ਅਨੇਕਾਂ ਸਾਲ
ਮੈਂ ਉਸਨੂੰ
ਬੇਤਹਾਸ਼ਾ
ਲੱਭਦਾ ਰਿਹਾ
ਬਾਵਜੂਦ
ਹਰ ਕੋਸ਼ਿਸ਼
ਸਭ ਕਰ ਕੇ ਵੀ
ਉਹਦੇ
ਦਿਲ ਨੂੰ ਜਾਂਦਾ
ਰਾਹ ਨਾ ਦਿੱਸਿਆ
ਫਿਰ
ਇੱਕ ਦਿਨ ਅਚਾਨਕ
ਉਸ ਦੀ ਖਬਰ ਮਿਲੀ
ਤੇ
ਮੈਂ ਵੇਖਣ ਲਈ
ਉਸਨੂੰ
ਦੇਰ ਤੋਂ ਪਹਿਲਾਂ
ਜਾ ਅੱਪੜਿਆ
ਪਰ
ਫੇਰ ਵੀ
ਮੈਨੂੰ ਇੱਕ
ਗੁੱਝੇ ਭੇਤ
ਤੋਂ ਬਿਨਾ
ਕੁਝ ਨਹੀਂ ਮਿਲਿਆ
(ਸੰਨ
2018)
Sunday, September 6, 2020
ਗ਼ਜ਼ਲ
ਮੇਰਿਆਂ ਲਫ਼ਜ਼ਾਂ ਦੀ ਹੂ-ਬ-ਹੂ ਤਰਜਮਾਨੀ ਕਿਉਂ
ਤੂੰ ਸੰਭਾਲ ਕਾਰੋਬਾਰ ਆਪਣਾ ਤੈਨੂੰ ਪਰੇਸ਼ਾਨੀ ਕਿਉਂ
ਪਹਿਲਾਂ ਤਾਂ ਨਹੀਂ ਸੀ ਕੋਈ ਰਾਬਤਾ ਸਾਡੇ ਵਿਚਕਾਰ
ਅਚਾਨਕ ਹੋਇਆ ਅੱਜ ਕੀ, ਇਹ ਮਿਹਰਬਾਨੀ ਕਿਉਂ
ਕਹਿੰਦਾ ਕਿ ਲਿਖਤ ਵਿੱਚ ਲਾ ਦਿਆ ਕਰੀਂ ਸੁਨੇਹਾ
ਅਰਜ਼ ਦਿਲ ਦੀ ਨਈਂ ਆਖਣੀ ਜ਼ੁਬਾਨੀ, ਕਿਉਂ ?
ਦੋਗਲਾਪਨ ਨੇਤਾਗਿਰੀ ਤੇ ਸਿਆਸਤਦਾਨੀ ਕਿਉਂ
ਜੇ ਇਹ ਰੋਗ ਨੇ ਤਾਂ ਠੀਕ ਪਰ ਖਾਨਦਾਨੀ ਕਿਉਂ
ਹੁਣ ਦੇ ਹੁਣ ਹੀ ਇਕਦਮ ਕਿਵੇਂ ਢਲ ਗਿਆ ਸੂਰਜ
ਜੇ ਮੈਂ ਚਾਹੁੰਦਾ ਸੀ ਕੁਝ ਅੱਗ ਤਾਂ ਬੇਈਮਾਨੀ ਕਿਉਂ
(ਸੰਨ 2018)
ਗ਼ਜ਼ਲ
ਮੇਰੀ
ਭਟਕਣਾ ਤੇਰੇ ਅਹਿਸਾਸ 'ਚ
ਢਲ ਗਈ
ਇਕ ਕਣੀ ਸੀ ਜੋ ਸਮੁੰਦਰ
'ਚ ਰਲ ਗਈ |
ਇਕ
ਭੁਲੇਖਾ ਸੀ ਮੈਨੂੰ ਕਿ
ਕੋਈ ਹੋਰ ਵੀ ਹੈ
ਤੂੰ ਹੀ ਤੂੰ ਸੀ ਮੈਂ
ਤੂੰ ਵਿਚ ਬਦਲ ਗਈ |
ਮੈਂ
ਸੀ ਸੋਚਿਆ ਕਿ ਮੈਂ ਹੈ ਜੰਮਿਆ ਉਸਨੂੰ
ਤੇਰਾ
ਹੀ ਖ਼ਿਆਲ ਸੀ ਤੇਰੇ
ਤੇ ਸ਼ਕਲ ਗਈ |
ਹੁੰਦਾ
ਜੇ ਖ਼ੁਦ ਤੂੰ ਤਾਂ ਏਦਾਂ ਨਹੀਂ ਸੀ ਹੋਣਾ
ਪਰ
ਸੋਚ ਸੀ ਤੇਰੀ ਕਰ
ਉਥਲ ਪੁਥਲ ਗਈ |
ਉਸਨੇ
ਖੋਹ ਲਿਆ ਚਾਹੁਣ ਦਾ
ਵੀ ਹੱਕ ਮੈਥੋਂ
ਕਵਿਤਾ ਗਈ ਸੋਚ ਵਿਚੋਂ ਤੇ ਗ਼ਜ਼ਲ ਗਈ |
ਮੇਰੇ
ਵਾਂਗ ਹੀ ਬਿਲਕੁਲ ਉਹ
ਚਾਹੁੰਦਾ ਸੀ ਮੈਨੂੰ
ਅੱਖਾਂ ਨੇ ਭੇਤ ਖੋਲ੍ਹਿਆ ਫੜ੍ਹੀ
ਨਕਲ ਗਈ |
ਸੜ
ਗਿਆ ਪਿਆਰ ਤੇ ਨਿਸ਼ਾਨੀ
ਵੀ ਜਲ ਗਈ
ਜ਼ਮੀਨ ਗਈ ਹੱਥੋਂ ਨਾਲੇ ਪੱਕੀ ਫਸਲ ਗਈ |
ਤੂੰ
ਗਿਆ ਤਾਂ ਮੇਰੇ ਲਈ ਗਰਕ ਗਈ ਦੁਨੀਆਂ
ਹਵਾ
'ਚੋਂ ਗਿਆ ਸ਼ੋਰ ਪਾਣੀ
'ਚੋਂ ਕਲਕਲ ਗਈ |
ਜੀਹਨੂੰ ਜੀਹਨੂੰ ਆਪਣੀ ਮੈਂ ਸਰਕਾਰ
ਆਖਿਆ
ਮੌਕੇ ਦੀ ਸੀ ਦੇਰ ਤੇ
ਉਹ ਦਲ ਬਦਲ ਗਈ |
ਜਿਸਮ
ਦੀ ਕਿਤਾਬ ਨੂੰ ਕੋਈ ਕੀੜਾ
ਖਾ ਗਿਆ
ਸਾਂਭ
ਕੇ ਰੱਖੀ ਸੀ ਮੈਂ
ਫਿਰ ਵੀ ਗਲ ਗਈ |
(ਸੰਨ
2018)
Saturday, September 5, 2020
ਵਿਦਾਇਗੀ
ਲੱਗਾ
ਹਾਂ,
ਵਿਦਿਆ
ਕਰਨ ਤੇਰੀ ਯਾਦ ਨੂੰ
ਲੱਗਾ
ਹਾਂ,
ਇਹ
ਕਹਿਰ ਕਮਾਣ
ਜਾ
ਰਿਹਾਂ,
ਤੇਰੇ
ਹੱਸਦੇ ਮੁੱਖ ਨੂੰ
ਮੈਂ
ਸਦਾ ਲਈ ਭੁਲਾਣ...
ਆ
ਗਿਆ,
ਮੋੜ
ਜੁਦਾ ਹੋਣ ਦਾ
ਵਿਦਾ
ਹੋਣ ਦਾ ਵਕਤ ਇਹ,
ਨਹੀਂ
ਜਾਣਦਾ ਕਿ ਮੁਸ਼ਕਲ ਹੈ
ਨਹੀਂ
ਜਾਣਦਾ ਕਿ ਆਸਾਨ...
ਛੱਡ
ਕੇ ਨਗਰ, ਤੇਰੀ ਯਾਦ
ਦਾ,
ਹੁਣ
ਜਾਣ ਦਾ ਵੇਲਾ ਆ
ਗਿਆ,
ਹੁਣ
ਗਿਆ ਜੇ ਤੇਰੇ ਸ਼ਹਿਰ
ਤੋਂ,
ਤਾਂ
ਲੱਗਾ ਨਹੀਂ ਫਿਰ ਆਣ....
ਮੈਂ
ਚਾਹੁੰਦਾ ਕਿ ਜਾਣ ਵੇਲੇ
ਵੀ,
ਹੱਸ
ਕੇ ਜੁਦਾ ਹੋਈਏ,
ਮੈਂ
ਚਾਹੁੰਦਾ ਕਿ ਦਰਦ ਵਿਛੋੜੇ
ਦੇ,
ਮੈਨੂੰ
ਚੁੰਮਣ ਸੁੱਟਦੇ ਜਾਣ....
ਹੁਣ
ਮੈਂ ਸੂਰਜ ਤਾਰਿਆਂ ਨੂੰ,
ਛੂਹਣ
ਹਾਂ ਜਾ ਰਿਹਾ,
ਮੁੜ
ਕੇ ਨਾ ਏਥੇ ਆਉਣ ਦੀ,
ਲੱਗਾ
ਹਾਂ ਕਸਮ
ਖਾਣ....
ਹੁਣ
ਮੈਂ ਜ਼ਖ਼ਮ ਮੁਹੱਬਤ ਦੇ,
ਭਰ
ਦੇਣੇ ਹਾਂ ਲੋਚਦਾ,
ਹੁਣ
ਮੈਂ ਮਾਤਮ ਤੇਰੀ ਅਣਹੋਂਦ
ਦਾ,
ਲੱਗਾ
ਨਹੀਂ ਮਨਾਣ....
ਹੁਣ
ਮੈਂ ਏਸ ਇਤਿਹਾਸ ਨੂੰ,
ਬਦਲ
ਦੇਣਾ ਹਾਂ ਲੋਚਦਾ,
ਹੁਣ
ਮੈਂ ਕਬਰ ਇਸ਼ਕ ਦੀ,
ਲੱਗਾ
ਨਹੀਂ ਬਨਾਣ
ਮੇਰੀ
ਉਡੀਕ,
ਹੈ
ਬਾਹਰ ਖੜ੍ਹੀ,
ਕਿਸੇ
ਦੀ ਜ਼ਿੰਦਗੀ ਕਰ ਰਹੀ
ਜਿਵੇਂ
ਤੂੰ ਸੀ ਕਦੀ ਮੇਰੇ
ਲਈ,
ਇਵੇਂ
ਮੈਂ ਹਾਂ ਕਿਸੇ ਦੀ
ਜਾਨ....
ਜੇ
ਹੈ ਕੋਈ ਸਮੁੰਦਰ ਏਥੇ,
ਤਾਂ
ਡੁੱਬ ਜਾਣਾ ਹਾਂ ਲੋਚਦਾ,
ਉੱਠ
ਜਾਣਾ ਹਾਂ ਲੋਚਦਾ,
ਜੇ
ਹੈ ਕੋਈ ਅਸਮਾਨ।...
ਹੁਣ
ਮੈਨੂੰ ਵੀ ਆਸ ਹੈ,
ਬਦਲ
ਜਾਏਗੀ ਮੇਰੀ ਤਕਦੀਰ,
ਹੁਣ
ਮੇਰਾ ਵੀ ਖ਼ਿਆਲ ਹੈ,
ਕਿ
ਮੈਂ ਹਾਂ ਇਕ ਇਨਸਾਨ....
ਹੁਣ
ਮੈਂ ਤੇਰੀ ਯਾਦ ਨੂੰ,
ਖ਼ੁਦ
ਵਿਦਾ ਹਾਂ ਕਰ ਰਿਹਾ,
ਹੁਣ
ਮੈਂ ਛੱਡ ਕੇ ਜਾ
ਰਿਹਾਂ
ਬਿਰਹਾ
ਦਾ ਸ਼ਮਸ਼ਾਨ....
ਹੁਣ
ਮੈਂ ਗੀਤ ਬਿਰਹਾ ਦਾ,
ਲਿਖਣਾ
ਨਹੀਂ ਲੋਚਦਾ,
ਦਿਲ
ਤੋਂ ਤੇਰੇ ਨਾਮ ਨੂੰ,
ਲੱਗਾ
ਹਾਂ ਅੱਜ ਮਿਟਾਣ....
ਲੱਗਾ
ਹਾਂ ਵਿਦਿਆ ਕਰਨ ਤੇਰੀ ਯਾਦ
ਨੂੰ,
ਲੱਗਾ
ਹਾਂ ਇਹ ਕਹਿਰ ਕਮਾਣ,
ਨਹੀਂ
ਜਾਣਦਾ ਕਿ ਮੁਸ਼ਕਲ ਹੈ,
ਨਹੀਂ
ਜਾਣਦਾ ਕਿ ਆਸਾਨ....
(ਸੰਨ
1994)
ਗ਼ਜ਼ਲ
ਰੰਗ
ਥੋੜ੍ਹਾ ਸਾਂਵਲਾ ਮੇਰੇ ਯਾਰ ਦਾ
ਮੈਂ
ਪਿਆਸਾ ਆਂ ਜੀਹਦੇ ਦੀਦਾਰ
ਦਾ|
ਚੜ੍ਹ ਗਿਆ ਏ ਚੰਨ ਤੇਰੀ ਯਾਦ ਦਾ
ਡੁੱਬ
ਗਿਆ ਏ ਸੂਰਜ ਪਹਿਲੇ
ਪਿਆਰ ਦਾ|
ਹੰਝੂ
ਜੀਕਣ ਸਉਣ ਦੀ ਹੋਵੇ
ਝੜੀ
ਸੇਕ
ਦਿਲ ਦਾ ਮਹੀਨਾ ਹਾੜ੍ਹ ਦਾ|
ਤੇਰੇ ਆਵਣ ਦੀ ਜਦੋਂ ਹੋਈ ਖ਼ਬਰ
ਰੋਗ
ਬਾਹਰ ਆ ਗਿਆ ਲਾਚਾਰ
ਦਾ|
ਰੱਖ ਲਏ ਰੋਜ਼ੇ ਮੈਂ ਤੇਰੇ ਇਸ਼ਕ ਦੇ
ਪਾ
ਲਿਆ ਰੁਤਬਾ ਮੈਂ ਤੇਰੇ ਪਿਆਰ
ਦਾ|
ਬਿਰਹੜਾ
ਵੱਡਾ ਏ ਤੇਰਾ ਹੋ
ਗਿਆ
ਰੰਗ
ਪੀਲਾ ਪੈ ਗਿਆ ਬੀਮਾਰ
ਦਾ|
(ਸੰਨ
1995)
ਖ਼ਤ
ਲੱਗੇ
ਬੇਰੀਆਂ ਨੂੰ ਬੇਰ ਵੇ
ਸਾਡੀ
ਪੀੜ ਨੂੰ ਪੈ ਗਏ
ਪੱਤ |
ਅਸੀਂ
ਬੀਜ ਕੇ ਦੁੱਖ ਵੱਢ
ਲਏ
ਦਿਲ
ਦੇ ਖਾ
ਲਏ ਫੱਟ....
ਹਾੜਾ ਨੀ ਜਿੰਦੇ ਮੇਰੀਏ
ਮੈਨੂੰ ਸੁੱਤਿਆਂ ਲੜ ਜਾਏ ਸੱਪ |
ਪੱਖੀ ਹੋਵੇ ਲਵਾ ਲਵਾਂ ਘੁੰਗਰੂ
ਪਰ ਪਿਆਰ ਦੀ ਲੱਗੀ ਸੱਟ....
ਮੇਰਾ
ਦੁੱਖ ਸਮੁੰਦਰੋਂ ਡੁੰਘੜਾ
ਮੇਰਾ
ਹਉਕਾ ਠੰਢੜਾ ਯੱਖ਼ |
ਇਕ
ਦਮ ਦੀ
ਦਮੜੀ ਮਣਸ ਕੇ
ਅਸੀਂ
ਲੈ ਲਿਆ ਗ਼ਮ ਦਾ
ਸੱਕ....
ਅਸੀਂ ਸੱਪ ਦਾ ਖਾ ਲਿਆ ਮਾਸ ਵੇ
ਅਤੇ ਅੱਕ ਦੀ ਕੁੰਬਲੀ ਚੱਖ਼
ਸਾਡੇ ਦਿਲ 'ਤੇ ਛਾਲੇ ਪੈ ਗਏ
ਸਾਡਾ ਗੰਢਾਂ ਬਣ ਗਿਆ ਰੱਤ....
ਮੇਰੇ
ਨੈਣੀਂ ਵੱਸ ਗਏ ਨੀਰ
ਵੇ
ਮੇਰੇ
ਪੈਰੀਂ ਖੁੱਭ ਗਿਆ ਕੱਚ
|
ਵਿਚ
ਸੁਫ਼ਨੇ ਵਾਜਾਂ ਮਾਰਦੇ
ਤੇਰੇ
ਮਹਿੰਦੀ ਵਾਲੇ ਹੱਥ....
ਅਸੀਂ ਛਮ ਛਮ ਰੋਏ ਵੇਖ ਵੇ
ਸਾਡੇ ਦਿਲ ਦੀ ਰੋਂਦੀ ਅੱਖ
ਦਿਨ ਹੋ ਗਏ ਹੁਣ ਵੱਡੜੇ
ਅਤੇ ਕਣਕਾਂ ਹੋਈਆਂ ਲੱਕ....
ਮੇਰੇ
ਸਿਰ ਤੋਂ ਮਿਰਚਾਂ ਵਾਰ
ਕੇ
ਕਰੀਂ
ਹੌਲਾ ਮੇਰਾ ਹੱਥ
ਮੈਨੂੰ
ਨਜ਼ਰ ਲੱਗੀ ਮੇਰੇ ਪਿਆਰ
ਦੀ
ਕਿਤੇ
ਜਾਵੇ ਜੇ ਇਹ ਲੱਥ....
ਮੇਰੇ ਗਲ ਤੋਂ ਖੁੱਸ ਗਏ ਹਾਰ ਵੇ
ਤੇ ਸਗਲੇ ਗਏ ਵੇ ਲੱਥ
ਤੇਰੇ ਨਾਂ ਦੀ ਮਾਲਾ ਜਪ ਲਈ
ਜੀਹਦੇ ਮਣਕੇ ਇੱਕ ਸੌ ਅੱਠ....
ਅਸੀਂ
ਹੋਏ ਜੀਕਣ ਸੁਹਣਿਆ
ਇੰਝ
ਹੋਵੇ ਨਾ ਕੋਈ ਵੱਖ
ਅਸੀਂ
ਅੱਗ ਦੇ ਖਾ ਲਏ
ਚਿਰਵੜੇ
ਗਏ
ਗੀਤਾਂ ਦੇ ਆ ਵੱਤ....
ਅਸੀਂ ਸੌ ਸੱਪਾਂ ਦੀ ਜ਼ਹਿਰ ਨੂੰ
ਹਾਏ ਪੀ ਲਿਆ ਵਿਚ ਸੱਥ
ਅਸੀਂ ਦਿਲ ਦਾ ਕੱਢ ਕੇ ਖ਼ੂਨ ਵੇ
ਅੱਜ ਲਿਖਿਆ ਤੈਨੂੰ ਖ਼ਤ....
ਤੇਰੇ
ਹਿਜਰ ਦਾ ਅਸੀਂ ਸੰਗਤਰੀ
ਬੁੱਲ੍ਹਾਂ
ਤੇ ਮਲਿਆ ਸੱਕ |
ਅਸੀਂ
ਹੋ ਗਏ ਵੇ ਬਉਰੜੇ
ਸਾਨੂੰ
ਵੱਗ ਗਿਆ ਕੋਈ ਧੱਕ....
ਅਸੀਂ ਗਲੀਆਂ ਵਾਲਾ ਪੈਸੜਾ
ਇਸ ਗਲ ਵੀ ਪਾਇਆ ਲੱਖ |
ਤੇਰੀ ਦੀਦ ਪਰ ਨਾ ਹੋ ਸਕੀ
ਗਈਆਂ ਅੱਖਾਂ ਅੜਿਆ ਪੱਕ....
ਪੂਜਾ
ਦੇ ਫੁੱਲ ਤੇਰੇ ਨੈਣ
ਵੇ
ਤੇ
ਹੋਠਾਂ ਦੇ ਦੋ ਪੱਤ
|
ਮਨ
ਅੰਦਰ ਸਾਡੇ ਸੁਹਣਿਆ
ਕਿਵੇਂ
ਚੜ੍ਹਦੇ ਤੂੰਹੀਉਂ ਦੱਸ....
ਇਸ ਇਸ਼ਕ ਤੇ ਹੁੰਦਾ ਵੈਰੀਆ
ਕਦੇ ਸਭ ਦਾ ਨਹੀਉਂ ਹੱਕ |
ਇਸ ਇਸ਼ਕ ਦੇ ਬਾਝੋਂ ਜਾਪਦਾ
ਸਾਨੂੰ ਘੁੱਪ ਹਨੇਰਾ ਜੱਗ....
(ਸੰਨ 1993)
ਪੀੜ
ਅੱਜ
ਸ਼ਾਮ ਬੈਠਾ,
ਚਿਤ੍ਰਸ਼ਾਲਾ ਵਿਚ,
ਤੇਰੀ
ਮੈਂ ਇਕ ਤਸਵੀਰ,
ਬਣਾਉਣ
ਲੱਗਾ ਹਾਂ |
ਮੈਂ
ਪੀੜ ਆਪਣੀ ਦੀ,
ਚੀਚੀ
ਵਿਚ ਪਾ ਕੇ ਸੁੱਚਾ
ਮੋਤੀ,
ਇਕ
ਖ਼ੁਸ਼ੀ ਮਨਾਉਣ ਲੱਗਾ ਹਾਂ |
ਉੱਠਿਆ ਹੈ,
ਮਾਰ ਜਾਣ ਦਾ,
ਕੋਝਾ
ਖਿਆਲ
ਸਿਰ ਪੀੜ ਦੇ ਵਾਂਗ,
ਮੈਂ ਤਪੇ ਦਿਲ ਦੀ,
ਕੇਤੂ-ਦਸ਼ਾ ਖਾਤਰ,
ਵਿਚ
ਮੜ੍ਹੀ,
ਆਪਣੀ
ਜਵਾਨੀ ਦੀ,
ਇਕ
ਦੀਵਾ ਜਗਾਉਣ ਲੱਗਾ ਹਾਂ |
ਮੈਂ
ਲੂਆਂ ਡਾਢੀਆਂ ਵਿਚ
ਹਾੜ੍ਹ ਦੀਆਂ,
ਮੱਲ
ਕੇ ਗੱਲ੍ਹਾਂ ਉੱਤੇ ਲੌਧਰ ਦੇ
ਫੁੱਲ,
ਮਾਰ
ਕੇ ਢੀਮ ਆਪਣੇ ਪਿਆਰ ਦੀ,
ਮਧੂ
ਮੱਖੀਆਂ ਉਡਾਉਣ ਲੱਗਾ ਹਾਂ |
ਤੇਰੇ
ਨੈਣਾਂ ਦੇ ਮੈਨੂੰ,
ਕੌਲ
ਫੁੱਲਾਂ ਦੀ ਕਸਮ,
ਮੈਂ
ਸੱਦ ਕੇ ਕੰਜਕਾਂ,
ਤੇਰੀ
ਯਾਦ ਦੀਆਂ,
ਰੋਜ਼
ਆਟੇ ਦੀਆਂ ਜੋਤਾਂ ਜਗਾਉਣ
ਲੱਗਾ ਹਾਂ |
ਮੈਨੂੰ
ਲੱਗੀ ਹੈ,
ਪਿਆਸ
ਡਾਢੀ ਤੇਰੀ ਦੀਦ ਦੀ
|
ਨਜ਼ਰ
ਆਉਂਦੇ ਨੇ,
ਮੈਨੂੰ
ਬਲਦੇ ਚਿਨਾਰ
ਮੈਂ
ਨਖੱਤਰ ਫ਼ੁੱਟਿਆਂ ਦਾ,
ਮੀਂਹ
ਮੁਸਲੇਧਾਰ
ਆਪਣੇ
ਉੱਪਰ ਵਸਾਉਣ ਲੱਗਾ ਹਾਂ |
ਹਾਂ
! ਮੈਂ ਲੈ ਕੇ ਬਪਤਿਸਮਾ,
ਕਿਸੇ
ਯਰੂਸ਼ਲਮ ਵਿਚੋਂ,
ਆਪਣੇ
ਇਸ਼ਕ ਦਾ ਜਮਾਂਦਰੂ-ਚਿੰਨ੍ਹ,
ਹੁਣ
ਸਾਰੀ ਦੁਨੀਆ ਨੂੰ ਵਿਖਾਉਣ ਲੱਗਾ
ਹਾਂ |
ਹਾਂ
! ਮੈਂ ਆਹਾਂ 'ਤੇ ਹੰਝੂਆਂ ਦੀ
ਵੇਦੀ ਤੇ,
ਪਾ
ਕੇ ਤਿਲ ਫੁੱਲ,
ਪੀੜ
ਅਗੰਮੀ ਦੇ,
ਇਕ
ਯੱਗ ਕਰਾਉਣ ਲੱਗਾ ਹਾਂ |
ਮੈਂ
ਤੇਰੀ ਯਾਦ ਦੀ ਦਰਸ਼ਨੀ
ਡਿਉੜੀ ਨੂੰ,
ਅੱਧੀ
ਰਾਤ ਤੋਂ ਸਵੇਰ ਤੱਕ,
ਭਿਉਂ
ਕੇ ਹੰਝੂਆਂ ਦੇ ਨਾਲ,
ਤੇ
ਫਿਰ ਵਾਲਾਂ ਨਾਲ ਸੁਕਾਉਣ ਲੱਗਾ
ਹਾਂ |
ਮੈਂ
ਸਦਾ ਬਹਾਰ ਦੇ ਫੁੱਲਾਂ
ਵਿਚ ਖਿੜਿਆ,
ਇਕ ਫੁੱਲ ਕਰੀਰ ਦਾ ਨਾ
ਲੈ ਸਕਿਆ,
ਹੁਣ
ਅੜੁੰਗ ਕੇ ਕੋਈ ਭੱਖੜਾ ਵਾਲਾਂ ਵਿਚ,
ਆਪਣਾ
ਜ਼ਖ਼ਮ ਲੁਕਾਉਣ ਲੱਗਾ ਹਾਂ|
ਮੇਰਾ
ਮਰੇ ਦਾ ਮੂੰਹ ਵੇਖੀਂ,
ਮੈਨੂੰ
ਸਹੁੰ ਲੱਗੇ,
ਤੂੰਹੀਉਂ
ਮੇਰਾ ਪਹਿਲਾ ਇਸ਼ਕ ਤੇ ਛੇਕੜਲਾ,
ਮੈਂ
ਰਿਆਜ਼ ਕਰਕੇ ਦਿਲ ਦੀ
ਵੇਦਨਾ,
ਤੈਨੂੰ
ਗਾ ਕੇ ਸੁਣਾਉਣ ਲੱਗਾ
ਹਾਂ |
ਮੈਂ
ਪੀੜ ਆਪਣੀ ਨਵ ਜਨਮੀ
ਦਾ,
ਰੱਖ
ਕੇ ਬੁੱਢਾ ਨਾਂ,
ਉਸਦੀ
ਲੰਮੀ ਉਮਰ ਲਈ,
ਲਿਆ
ਕੇ ਤਾਂਬੇ ਦਾ ਪੈਸਾ,
ਗਲ
ਪਾਉਣ ਲੱਗਾ ਹਾਂ |
ਡਿੱਗਣਗੇ
ਮੇਰੇ ਸਿਵੇ ਉੱਤੇ,
ਫੁੱਲ
ਸੋਸਨ ਤੇ ਮਹਿੰਦੀ ਦੇ,
ਮੈਂ
ਪੀਲੇ ਭੂਕ ਚਿਹਰੇ ਆਪਣੇ
ਦਾ,
ਹੁਣ
ਨਕਸ਼ ਮਿਟਾਉਣ ਲੱਗਾ ਹਾਂ |
ਮੈਂ
ਪੀਲੇ ਭੂਕ ਚਿਹਰੇ ਆਪਣੇ
ਦਾ,
ਹੁਣ
ਨਕਸ਼ ਮਿਟਾਉਣ ਲੱਗਾ ਹਾਂ |
(ਸੰਨ
1993)
Friday, September 4, 2020
ਮੁਹੱਬਤ
ਲੱਖਾਂ ਨੇ ਦਿਲ 'ਚ ਮੇਰੇ, ਮੱਚੀਆਂ ਦੀਵਾਲੀਆਂ |
ਯਾਦਾਂ
ਇਹ ਕਿਸ ਨੇ ਆ
ਕੇ, ਸੁੱਤੀਆਂ ਉਠਾਲੀਆਂ
|
ਛੇੜੇ
ਇਹ ਕਿਸ ਨੇ ਆ
ਕੇ, ਸੁਰ ਪਿਆਰ ਦੇ
ਪੁਰਾਣੇ
ਮੈਨੂੰ
ਗ਼ਮ ਦੇ
ਪੱਕੇ ਰਾਗਾਂ, ਦਿੱਤੀਆਂ ਵਿਖਾਲੀਆਂ |
ਦਿਨ
ਭਰ ਤਾਂ ਉਸਦੀਆਂ ਮੈਂ,
ਸੋਚਾਂ 'ਚ ਕੈਦ ਰਹਿੰਦਾ
ਰਾਤਾਂ ਨਾ ਸੌਣ ਦੇਂਦੀਆਂ, ਲੰਮੀਆਂ
ਤੇ ਕਾਲੀਆਂ |
ਤੇਰੇ ਨਾਲ ਸੀ ਬਹਾਰਾਂ, ਵਾਟਾਂ ਸੌਖਾਲੀਆਂ
ਕੱਲ੍ਹਿਆਂ ਨਾ
ਮੈਥੋਂ ਜਾਂਦੀਆਂ, ਚੁੱਕੀਆਂ ਪੰਜਾਲੀਆਂ |
ਜਦ
ਜੀਤ ਦੀ ਮੁਹੱਬਤ, ਸਿੱਕਿਆਂ
'ਚ ਤੁਲ ਗਈ
ਮੋਈਆਂ
ਨਾ ਉਸ ਨੇ ਮੁੜ
ਕੇ, ਸੱਧਰਾਂ ਜਿਵਾਲੀਆਂ |
(ਸੰਨ
1999)
ਇਕ ਸ਼ਾਮ
ਕਿਸ
ਤਰ੍ਹਾਂ ਦੀ
ਬੋਝਲ ਸ਼ਾਮ ਆਈ ਹੈ
!
ਇਸ
ਸਮੇਂ ਮੈਨੂੰ ਦੋਸਤੋ ਜ਼ਰੂਰਤ ਨਹੀਂ ਸੀ ਜਿਸਦੀ
ਅੱਜ
ਉਹ ਮੇਰੀ ਕਲਪਨਾ ਨੇ
ਰੰਗ ਫੜਿਆ ਹੈ
ਆਪਣੀ
ਮੌਤ 'ਤੇ ਲਿਖੀ ਹੈ
ਮੈਂ ਇਕ ਨਜ਼ਮ
ਆਪਣੀ
ਬੋਝਲੀ ਅਵਸਥਾ ਦਾ ,
ਵੱਖਰਾ ਬੁੱਤ ਘੜਿਆ
ਹੈ |
ਅਰਬਾਂ
ਖ਼ਰਬਾਂ ਸੂਰਜਾਂ ਦਾ ਤਾਪ ਮੈਂ
,
ਦਿਲ
ਆਪਣੇ ਵਿਚ
ਬਾਲ
ਦੀਵੇ ਦੇ ਰੂਪ ਧਰਿਆ
ਹੈ |
ਇੱਕੋ
ਇੱਕ ਤਾਰਾ ਸ਼ਾਮ ਦਾ
ਆ ਚੜ੍ਹਿਆ ਹੈ ,
ਮੇਰੀ
ਉਮਰ ਦਾ ਇਹ
ਸਾਲ
ਚਾਹੁੰਦਾ
ਹੈ ਲੈਣਾ ਜਿਵਾਲ ਮੈਨੂੰ
,
ਪਰ ਦਿਲ ਦੀ ਡੂੰਘਾਣ ਅੰਤਰੀਵ
ਵਿਚ
ਅਮਲਤਾਸ
ਸਾਹਾਂ ਦਾ ਸੜਿਆ ਹੈ
ਮੈਂ
ਕਹਿੰਦਾ ਹਾਂ ,
ਮੈਂ
ਤੈਨੂੰ ਮੇਰੇ ਹਾਣ ਅਗਿਆਤ
ਖੁਸ਼ੀ ਤੇ ਤੇਰੀ ,
ਲੱਖ-ਲੱਖ ਵਧਾਈ ਦਿੰਦਾ
ਹਾਂ
ਮੈਂ
ਗੀਤਾ ਤੇ ਹੱਥ ਰੱਖ
ਕੇ ਇਨਾਇਤ ਤੇਰੀ ਦੀ ,
ਸੁੱਚੀ
ਗਵਾਹੀ ਦਿੰਦਾ ਹਾਂ , ਮੈਂ ਦੁਹਾਈ ਦਿੰਦਾ
ਹਾਂ |
ਮੈਂ
ਕਹਿੰਦਾ ਹਾਂ ,
ਮੈਂ
ਕਲਪ-ਬ੍ਰਿਛ ਨੂੰ
ਵੱਢ ਕੇ ਜੜ੍ਹੋਂ
ਲਗਾ
ਦਿੱਤਾ ਹੈ ਹਤਿਆਰਾ ਰੁੱਖ
ਤੇ
ਛਾਂ ਇਹਦੀ ਵਿਚ ਰੋਜ਼
,
ਖ਼ੁਦਕੁਸ਼ੀ
ਕਰਨ ਬਹਿੰਦਾ ਹਾਂ
ਮੈਂ
ਕਹਿੰਦਾ ਹਾਂ ਇਹ ਕੌਣ
ਹੈ ,
ਜਿਸਨੇ
ਮੈਨੂੰ ਚੰਦਨ ਤਿਲਕ
ਅਪਮਾਨ
ਦਾ ਲਾ ਕੇ ,
ਤਾਜ
ਕੰਡਿਆਂ ਦਾ ਪਹਿਨਾਇਆ ਹੈ
|
ਇਹ ਕੌਣ ਹੈ
ਜਿਸਨੇ ਮੈਨੂੰ
ਹਤਿਆਰੇ
ਰੁੱਖ ਹੇਠ ਬਿਠਾਇਆ ਹੈ
,
ਕੌਣ
ਹੈ ,
ਜਿਸਨੇ
ਕਤਲ ਕੀਤਾ ਹੈ ਆਪ
ਪਰ ਇਲਜ਼ਾਮ ਮੇਰੇ ਸਿਰ ਲਾਇਆ
ਹੈ |
ਕਿਸ
ਨੇ ਮੇਰੀ ਜਵਾਨੀ ਦੇ
,
ਤੋੜ
ਕੇ ਸੰਗੀਤ-ਪੱਤਰੇ
ਇਹਨੂੰ
ਅਹਿੱਲ ਬਣਾਇਆ ਹੈ ,
ਜਿਸ
ਨੇ ਵੀ ਏਦਾਂ ਕੀਤਾ
ਹੈ ,
ਉਸ
ਨੂੰ ਮੈਂ
ਲੱਖ-ਲੱਖ ਵਧਾਈ ਦਿੰਦਾ
ਹਾਂ ,
ਮੈਂ
ਗੀਤਾ ਤੇ ਹੱਥ ਰੱਖ
ਕੇ ਕਹਿੰਦਾ ਹਾਂ ,
ਮੈਂ
ਹਰ
ਇਲਜ਼ਾਮ ਆਪਣੇ ਸਿਰ ਲੈਂਦਾ
ਹਾਂ |
ਇਹ
ਸੱਚ ਹੈ...
ਸ਼ਹੁ-ਸਾਗਰ ਮੇਰੇ ਮਨ
ਦਾ ਸੁੱਕ ਗਿਆ ਹੈ
,
ਤੇ
ਦਮਨ ਮੇਰੇ ਨੇ ਛਾਤੀ
ਉੱਤੇ ,
ਸਲੀਬ
ਬਣਾਈ ਹੈ
ਪ੍ਰਤੀਤ
ਹੁੰਦਾ ਹੈ ਕਿ
ਅਵੱਗਿਆ ਹੋਈ ਹੈ
ਮੇਰੇ
ਹੱਥਾਂ ਚੰਦਰਿਆਂ ਤੋਂ ,
ਜਿਨ੍ਹਾਂ
ਨੇ ਸਿਗਰਟ ਸ਼ਾਹਰਗ ਦੀ ਧੁਖ਼ਾਈ ਹੈ |
ਸੱਚ
ਹੈ ਕਿ
ਇਕਾਂਤ
ਨਦੀ ਵਗਦੀ ਸੀ ,
ਇਕ
ਮੇਰੀ ਉਮਰ ਦੀ ,
ਜਿਹੜੀ
ਹੁਣ ਮੁੱਕਣ 'ਤੇ ਆਈ ਹੈ
|
ਇਹ
ਸੱਚ ਹੈ ,
ਕਿ
ਤੂੰ ਹੀ ਹੈਂ ਉਹ
ਬਾਗ਼ਵਾਨ ,
ਜਿਸਨੇ
ਮੇਰੇ ਮਨ ਵਿਚ ਪਨੀਰੀ
,
ਪਿਆਰ
ਦੀ ਲਾਈ ਹੈ ,
ਪਰ ਸੱਚ ਨਹੀਂ ਹੋ ਸਕਦਾ
ਕਿ ,
ਬਾਗ਼ਵਾਨ
ਨੇ ਆਪੇ ਮਿੱਧ ਸੁੱਟਿਆ
ਹੈ ,
ਫੁੱਲ
ਕਚਨਾਰ ਦਾ
ਤੇ
ਹਾਸੀ ਪਿਆਰ ਦੀ ਉਡਾਈ
ਹੈ |
ਇਹ
ਤਾਂ ਹਾਅ ਹੈ ਕਿਸੇ
ਦੀ ,
ਜਿਹੜੀ
ਮੇਰੇ 'ਤੇ ਆਈ ਹੈ
,
ਸੱਚ
ਤਾਂ ਇਹ ਹੈ, ਕਿ
ਮੈਂ ਹੀ
ਬਰਫ਼
ਦੇ ਘਰ ਨੂੰ ਅੱਗ ਲਾਈ
ਹੈ ,
ਮੈਂ ਹਾਂ ਜੀਹਨੇ ਖ਼ੁਦ ਹੀ ਦਿਲ
ਨੂੰ ,
ਰੋਣ
ਦੀ ਗੇਝ ਪਾਈ
ਹੈ |
ਜਿਹਨੇ
ਛੇੜ ਕੇ ਤਾਰਾਂ ਗ਼ਮ ਦੀਆਂ
,
ਸੋਗੀ
ਸੁਰ ਪਿਆਰ ਦੀ ਬਣਾਈ
ਹੈ ,
ਜਿਸਦੇ
ਫੁੱਲਾਂ 'ਤੇ ਨਾ ਕਦੇ
ਬਹਾਰ ਆਈ ਹੈ |
ਰੰਗ-ਵਿਰੋਧ ਪਿਆਰ ਦਾ , ਜਿਸਦੇ ਬਣਿਆ ਨਹੀਂ ,
ਇਕ
ਭੂਸਲੀ ਤਸਵੀਰ ਉੱਕਰ ਆਈ ਹੈ
|
ਇਹ
ਕਿਸ ਤਰ੍ਹਾਂ ਦੀ ਬੋਝਲ ਸ਼ਾਮ
ਆਈ ਹੈ ,
ਇਸ
ਸਮੇਂ ਮੈਨੂੰ ਦੋਸਤੋ ,
ਜ਼ਰੂਰਤ
ਸੀ ਉਸਦੇ ਪਿਆਰ ਦੀ
,
ਜਿਸਨੇ
ਮੈਨੂੰ ਸੱਟ
ਹਿਜਰ
ਦੀ ਲਾਈ ਹੈ |
ਇਹ
ਕਿਸ ਤਰ੍ਹਾਂ ਦੀ ਬੋਝਲ ਸ਼ਾਮ
ਆਈ ਹੈ....
(ਸੰਨ
1994)
Subscribe to:
Posts (Atom)