Showing posts with label ਕਿਤਾਬ. Show all posts
Showing posts with label ਕਿਤਾਬ. Show all posts
Sunday, September 6, 2020
ਗ਼ਜ਼ਲ
ਮੇਰੀ ਭਟਕਣਾ ਤੇਰੇ ਅਹਿਸਾਸ 'ਚ ਢਲ ਗਈ
ਇਕ
ਭੁਲੇਖਾ ਸੀ ਮੈਨੂੰ ਕਿ
ਕੋਈ ਹੋਰ ਵੀ ਹੈ
Sunday, August 30, 2020
ਮਾਏ ਮੇਰੀਏ
ਮਾਏ
ਮੇਰੀਏ ਨਾ ਹੁੰਦਾ ਮੈਥੋਂ ਕੰਮ ਕੋਈ
ਵੀ |
ਮੈਂ
ਤਾਂ ਉੱਤੋਂ ਉੱਤੋਂ ਹੱਸਾਂ ਵਿਚੋਂ ਜਾਵਾਂ
ਰੋਈ ਵੀ |
ਮਾਏ
ਮੇਰੀਏ ...
ਮਾਏ
ਮੇਰੀਏ ਜੇ
ਕੋਲ ਹੁੰਦੇ ਰੰਗ ਹਾਣ ਦੇ |
ਚੁੰਨੀ
ਰੰਗਦੇ ਦਿਲੇ ਦੀ ਨਾਲੇ
ਸੰਗ ਮਾਣਦੇ |
ਕੋਈ
ਕਰਦਾ ਪਿਆਰ ਸਾਨੂੰ ਦਿਲ-ਜੋਈ ਵੀ
|
ਮਾਏ
ਮੇਰੀਏ...
ਮਾਏ
ਮੇਰੀਏ ਜੇ
ਹੱਥਾਂ ਉੱਤੇ ਸਰ੍ਹੋਂ ਜੰਮਦੀ
|
ਸਾਨੂੰ
ਕੱਟਣੀ ਨਾ ਪੈਂਦੀ ਜੁੰਮੇਰਾਤ
ਗ਼ਮ ਦੀ |
ਬਿਨਾ
ਓਹਦੇ ਸਾਨੂੰ ਜੱਚਦਾ ਨਾ ਹੋਰ ਕੋਈ
ਵੀ |
ਮਾਏ
ਮੇਰੀਏ...
ਮਾਏ
ਮੇਰੀਏ ਜੇ ਅੱਕ ਨੂੰ
ਅਨਾਰ ਲੱਗਦੇ |
ਅਸੀਂ
ਪੈਰਾਂ ਵਿਚ ਘੁੰਗਰੂ ਨਾ
ਪਾਉਂਦੇ ਅੱਗ ਦੇ |
ਸਾਡੀ
ਪੜ੍ਹੇ ਨਾ ਪਿਆਰ ਦੀ
ਕਿਤਾਬ ਕੋਈ ਵੀ |
ਮਾਏ
ਮੇਰੀਏ...
(ਸੰਨ
1991)
Subscribe to:
Posts (Atom)