Sunday, August 30, 2020

ਮਾਏ ਮੇਰੀਏ

ਮਾਏ ਮੇਰੀਏ ਨਾ ਹੁੰਦਾ  ਮੈਥੋਂ ਕੰਮ  ਕੋਈ ਵੀ |
ਮੈਂ ਤਾਂ ਉੱਤੋਂ ਉੱਤੋਂ ਹੱਸਾਂ  ਵਿਚੋਂ  ਜਾਵਾਂ ਰੋਈ ਵੀ |
ਮਾਏ ਮੇਰੀਏ ...

ਮਾਏ ਮੇਰੀਏ  ਜੇ ਕੋਲ ਹੁੰਦੇ ਰੰਗ ਹਾਣ  ਦੇ |
ਚੁੰਨੀ ਰੰਗਦੇ ਦਿਲੇ ਦੀ ਨਾਲੇ ਸੰਗ ਮਾਣਦੇ |
ਕੋਈ ਕਰਦਾ ਪਿਆਰ ਸਾਨੂੰ ਦਿਲ-ਜੋਈ  ਵੀ |
ਮਾਏ ਮੇਰੀਏ...
 
ਮਾਏ ਮੇਰੀਏ  ਜੇ ਹੱਥਾਂ ਉੱਤੇ ਸਰ੍ਹੋਂ ਜੰਮਦੀ |
ਸਾਨੂੰ ਕੱਟਣੀ ਨਾ ਪੈਂਦੀ ਜੁੰਮੇਰਾਤ ਗ਼ਮ ਦੀ |
ਬਿਨਾ ਓਹਦੇ ਸਾਨੂੰ ਜੱਚਦਾ ਨਾ ਹੋਰ ਕੋਈ ਵੀ |
ਮਾਏ ਮੇਰੀਏ...
 
ਮਾਏ ਮੇਰੀਏ ਜੇ ਅੱਕ ਨੂੰ ਅਨਾਰ ਲੱਗਦੇ |
ਅਸੀਂ ਪੈਰਾਂ ਵਿਚ ਘੁੰਗਰੂ ਨਾ ਪਾਉਂਦੇ ਅੱਗ ਦੇ |
ਸਾਡੀ ਪੜ੍ਹੇ ਨਾ ਪਿਆਰ ਦੀ ਕਿਤਾਬ ਕੋਈ ਵੀ |
ਮਾਏ ਮੇਰੀਏ...
 
(ਸੰਨ 1991)

No comments:

Post a Comment