skip to main |
skip to sidebar
ਪਾਪ
ਅਸੀਂ ਪਾਪ ਕਰ ਲਿਆ ਮਸ਼ਹੂਰ
ਹੋਣ ਦਾ ।
ਗ਼ਮ
ਦਿਲ ਨੂੰ ਲਾ ਲਿਆ
ਤੇਰੇ ਦੂਰ ਹੋਣ ਦਾ ।
ਹਰ
ਆਸ ਮਰ ਗਈ ਇਕ
ਤੂੰ ਜੋ ਤੁਰ ਗਿਆ
ਇਕ
ਲਫ਼ਜ਼ ਰਹਿ ਗਿਆ ਮਜਬੂਰ
ਹੋਣ ਦਾ ।
ਕੁਝ
ਜ਼ਖ਼ਮ ਮੇਰੇ ਵਾਸਤੇ ਸਲੀਬ
ਬਣ ਗਏ
ਪਰ
ਭੇਤ ਰਹਿ ਗਿਆ ਮਨਸੂਰ
ਹੋਣ ਦਾ ।
ਹੈ ਸ਼ੁਕਰ ਕਿ ਗਵਾਹ ਤੇ ਸਬੂਤ ਮਿਲ ਗਿਆ
ਇਸ
ਪਿਆਰ 'ਚ ਮਰ ਜਾਣ
ਦੇ ਦਸਤੂਰ ਹੋਣ ਦਾ ।
ਅੱਜ
'ਜੀਤ' ਨੂੰ ਕੋਈ ਕਹਿਰ
ਦਾ ਖ਼ਾਮੋਸ਼ ਵੇਖ ਕੇ
ਇਲਜ਼ਾਮ ਦੇ ਗਿਆ ਮਗ਼ਰੂਰ ਹੋਣ ਦਾ ।
(ਸੰਨ
1992)
No comments:
Post a Comment