skip to main |
skip to sidebar
ਦਾਗ਼
ਅਸੀਂ
ਕਿਸ ਦੇ ਤੋੜੇ ਫੁੱਲ
ਵੇ, ਅਸੀਂ ਕਿਸ ਦਾ
ਲੁੱਟਿਆ ਬਾਗ਼
ਹੁਣ
ਕਿੱਦਾਂ ਜੀਣਾ ਦੱਸ ਜਾ
, ਅਸੀਂ ਏਨੇ ਲੈ ਕੇ ਦਾਗ਼ |
ਅਸੀਂ
ਕਿੰਨੇ ਖਾ ਲਏ ਜ਼ਹਿਰ
ਵੀ , ਪਰ ਆਈ ਨਾ
ਇਕ ਮੌਤ
ਹੁਣ
ਚੜ੍ਹਨਾ ਸਾਨੂੰ
ਜ਼ਹਿਰ ਕੀ , ਕੋਈ ਡੱਸਣ ਵੀ
ਜੇ ਨਾਗ |
ਅਸੀਂ
ਕਿੱਥੋਂ ਲਿਆਈਏ ਢੂੰਡ ਕੇ , ਜਿਹਨੂੰ
ਲੱਭਣ ਸਾਡੇ ਨੈਣ
ਅੱਜ
ਫੇਰ ਅਸੀਂ ਹਾਂ ਜਾਗਦੇ
, ਤੇ ਸੌਂ ਗਏ ਸਾਡੇ
ਭਾਗ |
ਅੱਜ ਸਾਡਾ ਸਾਕ ਵੀ ਹੋ
ਗਿਆ , ਗਏ ਪੂਰੇ ਹੋ ਅਰਮਾਨ
ਅਸੀਂ
ਦੇ ਦਿੱਤੀ ਤੇਰੀ ਯਾਦ ਨੂੰ
, ਅੱਜ ਹੰਝੂਆਂ ਦੀ ਇਕ ਲਾਗ |
ਅਸੀਂ
ਮਰ ਜਾਈਏ ਅੱਜ ਰਾਤ
ਹੀ , ਨਾ ਆਵੇ ਮੁੜ
ਕੇ ਜਾਗ
ਕਈ ਦਿਨ ਤੋਂ ਭੁੱਖੇ ਜਾਪਦੇ
, ਕੁਝ ਇੱਲ੍ਹਾਂ ਤੇ ਕੁਝ ਕਾਗ |
(ਸੰਨ
1993)
No comments:
Post a Comment