Sunday, August 30, 2020

ਮੁਬਾਰਕਬਾਦ

 ਦੀਵਿਆ ਵੇ ਦੀਵਿਆ !
                    ਮੈਂ ਕਿਉਂ  ਹਾਂ  ਤੈਨੂੰ ਬਾਲਦਾ |
            ਓਹੀ ਤੂੰ ਹੈਂ ਓਹੀ ਮੈਂ ਹਾਂ 
                     ਓਹੀ ਦਿਨ ਹੈ ਸਾਲ ਦਾ |

ਤੇਰੀ ਮਹਿਫ਼ਿਲ ਦਾ ਮਜ਼ਾ ਸਭ
                    ਹੋ ਨਾ ਜਾਵੇ ਕਿਰਕਿਰਾ |
            ਜ਼ਿਕਰ ਵੀ ਕਿਤੇ  ਹੋ ਗਿਆ ਜੇ 
                    ਮੈਥੋਂ ਮੇਰੇ ਹਾਲ ਦਾ

ਮੈਂ ਕਿਸੇ ਦੇ ਜਨਮ ਦਿਨ ਤੇ 
        ਰਾਤ ਭਰ ਪੀਂਦਾ ਰਿਹਾ |
ਰਾਤ ਭਰ ਅਰਮਾਨ ਤੇ 
        ਰੀਝਾਂ ਰਿਹਾ ਮੈਂ ਜਲਦਾ |
 
ਮੇਰਿਆਂ  ਬੁੱਲ੍ਹਾ 'ਤੇ ਕੋਈ 
        ਚੁੱਪ ਦਾ ਜਿੰਦਾ ਵੱਜ ਗਿਆ |
ਤੇਰਿਆਂ  ਬੋਲਾਂ 'ਚੋਂ  ਕੋਈ 
        ਬੋਲ ਹਾਂ ਮੈਂ ਭਾਲਦਾ |
  
ਫਾਹਾ ਲੈ ਕੇ ਮਰ ਗਿਆ ਹੈ।
        ਜੀਤ ਤੇਰਾ ਦੋਸਤਾ  |
ਯਾਦ ਨਾ ਕਰ ਓਸ ਨੂੰ 
        ਹੁਣ ਵੇਲਾ ਹੈ ਤ੍ਰਿਕਾਲ ਦਾ |
 
(ਸੰਨ 1993)

No comments:

Post a Comment